|
ਆਸਾ ਦੀ ਵਾਰ ਦਾ ਭਾਗ ਦੂਜਾ ਇਥੇ ਸ਼ੁਰੂ ਹੁੰਦਾ ਹੈ। |
|
ਆਸਾ ਕੀ ਵਾਰ ਦੀ ਬਾਣੀ |
ਅਰਧ ਵਿਸ਼ਰਾਮ ਅਤੇ ਲੋੜ ਅਨੁਸਾਰ ਬਿੰਦੀਆਂ ਸਹਿਤ ਸ਼ੁੱਧ ਉਚਾਰਨ। |
ਗੁਰਬਾਣੀ ਵਿਆਕਰਨ ਦੇ ਸਿਧਾਂਤਾਂ ਬਾਰੇ ਜਾਣਕਾਰੀ। |
|
॥ ਸਲੋਕ ਮਃ 1 ॥ |
|
ਹਉ ਵਿਚਿ ਆਇਆ ਹਉ ਵਿਚਿ ਗਇਆ ॥ |
ਹਉਂ ਵਿਚਿ ਆਇਆ ਹਉਂ ਵਿਚਿ ਗਇਆ ॥ |
ਹਉ = ਰੱਬ ਨਾਲੋਂ ਵਖਰੀ ਹੋਂਦ ਦਾ ਖਿਆਲ; |
ਹਉ ਵਿਚਿ ਜੰਮਿਆ ਹਉ ਵਿਚਿ ਮੁਆ ॥ |
ਹਉਂ ਵਿਚਿ ਜੰਮਿਆ ਹਉਂ ਵਿਚਿ ਮੁਆ ॥ |
ਰੱਬ ਨਾਲੋਂ ਵਖਰੀ ਹੋਂਦ ਦੇ ਖਿਆਲ ਵਿੱਚ ਜਮਦਾ, ਮਰਦਾ ਹੈ । |
ਹਉ ਵਿਚਿ ਦਿਤਾ ਹਉ ਵਿਚਿ ਲਇਆ ॥ |
ਹਉਂ ਵਿਚਿ ਦਿਤਾ ਹਉਂ ਵਿਚਿ ਲਇਆ ॥ |
|
ਹਉ ਵਿਚਿ ਖਟਿਆ ਹਉ ਵਿਚਿ ਗਇਆ ॥ |
ਹਉਂ ਵਿਚਿ ਖਟਿਆ ਹਉਂ ਵਿਚਿ ਗਇਆ ॥ |
ਹਉ ਵਿਚਿ ਗਇਆ = ਹਉਂ ਵਿੱਚ ਗਵਾਂਦਾ ਹੈ। |
ਹਉ ਵਿਚਿ ਸਚਿਆਰੁ ਕੂੜਿਆਰੁ ॥ |
ਹਉਂ ਵਿਚਿ ਸਚਿਆਰੁ ਕੂੜਿਆਰੁ ॥ |
|
ਹਉ ਵਿਚਿ ਪਾਪ ਪੁੰਨ ਵੀਚਾਰੁ ॥ |
ਹਉਂ ਵਿਚਿ ਪਾਪ ਪੁੰਨ ਵੀਚਾਰੁ ॥ |
|
ਹਉ ਵਿਚਿ ਨਰਕਿ ਸੁਰਗਿ ਅਵਤਾਰੁ ॥ |
ਹਉਂ ਵਿਚਿ ਨਰਕਿ ਸੁਰਗਿ ਅਵਤਾਰੁ ॥ |
|
ਹਉ ਵਿਚਿ ਹਸੈ ਹਉ ਵਿਚਿ ਰੋਵੈ ॥ |
ਹਉਂ ਵਿਚਿ ਹਸੈ ਹਉ ਵਿਚਿ ਰੋਵੈ ॥ |
|
ਹਉ ਵਿਚਿ ਭਰੀਐ ਹਉ ਵਿਚਿ ਧੋਵੈ ॥ |
ਹਉਂ ਵਿਚਿ ਭਰੀਐ ਹਉ ਵਿਚਿ ਧੋਵੈ ॥ |
ਹਉਂ ਵਿਚਿ ਭਰੀਐ = ਪਾਪਾਂ ਦੀ ਮੈਲ ਨਾਲ ਭਰਿਆ ; |
ਹਉ ਵਿਚਿ ਜਾਤੀ ਜਿਨਸੀ ਖੋਵੈ ॥ |
ਹਉਂ ਵਿਚਿ ਜਾਤੀ ਜਿਨਸੀ ਖੋਵੈ ॥ |
ਹਉਂ ਵਿਚ ਜਾਤ ਪਾਤ ਵਿੱਚ ਫ਼ਸ ਕੇ ਆਪਣੇ ਆਪ ਨੂੰ ਗੁਆ ਲੈਂਦਾ ਹੈ । |
ਹਉ ਵਿਚਿ ਮੂਰਖੁ ਹਉ ਵਿਚਿ ਸਿਆਣਾ ॥ |
ਹਉਂ ਵਿਚਿ ਮੂਰਖੁ ਹਉ ਵਿਚਿ ਸਿਆਣਾ ॥ |
ਰੱਬ ਨਾਲੋਂ ਵਖਰੀ ਹੋਂਦ ਦੇ ਖਿਆਲ ਵਿੱਚ ਹੀ ਮੂਰਖ ਅਤੇ ਸਿਆਣਾ |
ਮੋਖ ਮੁਕਤਿ ਕੀ ਸਾਰ ਨ ਜਾਣਾ ॥ |
ਮੋਖ ਮੁਕਤਿ ਕੀ ਸਾਰ ਨ ਜਾਣਾ ॥ |
ਹਉਂ ਦੇ ਕਾਰਨ ਜੀਵ ਨੂੰ ਮਾਇਆ ( ਵਿਕਾਰਾਂ ) ਤੋਂ ਮੁਕਤੀ ਦੀ ਸਮਝ ਨਹੀਂ ਪੈਂਦੀ । |
ਹਉ ਵਿਚਿ ਮਾਇਆ ਹਉ ਵਿਚਿ ਛਾਇਆ ॥ |
ਹਉਂ ਵਿਚਿ ਮਾਇਆ ਹਉ ਵਿਚਿ ਛਾਇਆ ॥ |
ਮਾਇਆ = ਮਾਇਆ ਮਾਇਆ ਕੂਕਦਾ ਹੈ; ਹਉਂ ਵਿਚ ਹੀ ਮਾਇਆ (ਵਿਕਾਰਾਂ ) ਦਾ ਛਾਇਆ (ਸਾਇਆ , ਅਸਰ ) ਕਬੂਲਦਾ ਹੈ। |
ਹਉਮੈ ਕਰਿ ਕਰਿ ਜੰਤ ਉਪਾਇਆ ॥ |
ਹਉਮੈ ਕਰਿ ਕਰਿ ਜੰਤ ਉਪਾਇਆ ॥ |
ਰਬ ਤੋਂ ਵਿਛੁੜਿਆ ਹੋਣ ਕਰਕੇ ਜੀਵ ਮੁੜ ਮੁੜ ਪੈਦਾ ਹੁੰਦਾ ਹੈ । |
ਹਉਮੈ ਬੂਝੈ ਤਾ ਦਰੁ ਸੂਝੈ ॥ |
ਹਉਮੈ ਬੂਝੈ ਤਾ ਦਰੁ ਸੂਝੈ ॥ |
ਜੇ ਹਉਮੇ ਦੀ ਅਸਲੀਅਤ ਨੂੰ ਬੁੱਝ ਲਏ, ਤਾਂ ਉਸ ਨੂੰ ਪ੍ਰਭੂ ਦਾ ਦਰ ਦਿੱਸ ਪੈਂਦਾ ਹੈ । |
ਗਿਆਨ ਵਿਹੂਣਾ ਕਥਿ ਕਥਿ ਲੂਝੈ ॥ |
ਗਿਆਨ ਵਿਹੂਣਾ ਕਥਿ ਕਥਿ ਲੂਝੈ ॥ |
ਕੇਵਲ ਗਿਆਨ ਦੀਆਂ ਗੱਲਾਂ ਕਰ ਕਰ ਖਿਝਦਾ ਹੈ ; |
ਨਾਨਕ ਹੁਕਮੀ ਲਿਖੀਐ ਲੇਖੁ ॥ |
ਨਾਨਕ ! ਹੁਕਮੀ ਲਿਖੀਐ ਲੇਖੁ ॥ |
ਹੁਕਮੀ = ਰਬ ਦੇ ਹੁਕਮ (ਨਿਯਮ ) ਅਨੁਸਾਰ ਉਸਦੇ ਸੰਸਕਾਰਾਂ ਅਨੁਸਾਰ ਲੇਖ ਲਿਖੇ ਜਾਂਦੇ ਹਨ। |
ਜੇਹਾ ਵੇਖਹਿ ਤੇਹਾ ਵੇਖੁ ॥1॥ |
ਜੇਹਾ ਵੇਖਹਿਂ ਤੇਹਾ ਵੇਖੁ ॥1॥ |
ਜੀਵ ਜਿਹੋ ਜਿਹਾ ਵੇਖਦੇ ਹਨ, ਉਹੋ ਜਿਹਾ ਉਨ੍ਹਾਂ ਦਾ ਸਰੂਪ (ਹਸਤੀ ) ਬਣ ਜਾਂਦਾ ਹੈ । |
|
॥ ਮਹਲਾ 2 ॥ |
|
ਹਉਮੈ ਏਹਾ ਜਾਤਿ ਹੈ ਹਉਮੈ ਕਰਮ ਕਮਾਹਿ ॥ |
ਹਉਮੈ ਏਹਾ ਜਾਤਿ ਹੈ ਹਉਮੈ ਕਰਮ ਕਮਾਹਿਂ ॥ |
ਜਾਤਿ = ਕੁਦਰਤੀ ਸੁਭਾਉ, ਲੱਛਣ ; |
ਹਉਮੈ ਏਈ ਬੰਧਨਾ ਫਿਰਿ ਫਿਰਿ ਜੋਨੀ ਪਾਹਿ ॥ |
ਹਉਮੈ ਏਈ ਬੰਧਨਾਂ ਫਿਰਿ ਫਿਰਿ ਜੋਨੀ ਪਾਹਿਂ ॥ |
ਏਈ = ਏਹੋ ਹੀ ; |
ਹਉਮੈ ਕਿਥਹੁ ਊਪਜੈ ਕਿਤੁ ਸੰਜਮਿ ਇਹ ਜਾਇ ॥ |
ਹਉਮੈ ਕਿਥਹੁ ਊਪਜੈ ਕਿਤੁ ਸੰਜਮਿ ਇਹ ਜਾਇ ॥ |
|
ਹਉਮੈ ਏਹੋ ਹੁਕਮੁ ਹੈ ਪਇਐ ਕਿਰਤਿ ਫਿਰਾਹਿ ॥ |
ਹਉਮੈ ਏਹੋ ਹੁਕਮੁ ਹੈ ਪਇਐ ਕਿਰਤਿ ਫਿਰਾਹਿਂ ॥ |
ਹਉਮੈ ਏਹੋ ਹੁਕਮੁ ਹੈ = ਹਉਮੈ ਪ੍ਰਭੂ ਦੇ ਹੁਕਮ ਅਨੁਸਾਰ, ਜੀਵ ਦੇ ਪਿਛਲੇ ਕੀਤੇ ਕੰਮਾਂ ਦੇ ਬਣੇ ਸੰਸਕਾਰਾਂ ਅਨੁਸਾਰ, ਮੁੜ ਉਹੀ ਕੰਮ ਕਰਨ ਵਲ ਜਾਂਦਾ ਹੈ; |
ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ ॥ |
ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿਂ ॥ |
ਦੀਰਘ = ਬਹੁਤ ਦੇਰ ਰਹਿਣ ਵਾਲਾ ਰੋਗ ਹੈ; |
ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ ॥ |
ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸਬਦੁ ਕਮਾਹਿਂ ॥ |
ਗੁਰੂ ਦੇ ਸ਼ਬਦ ਨੂੰ ਕਮਾਉਣ ਲਗ ਪੈਂਦੇ ਹਨ। |
ਨਾਨਕੁ ਕਹੈ ਸੁਣਹੁ ਜਨਹੁ ਇਤੁ ਸੰਜਮਿ ਦੁਖ ਜਾਹਿ ॥2॥ |
ਨਾਨਕੁ ਕਹੈ ਸੁਣਹੁ ਜਨਹੁ ਇਤੁ ਸੰਜਮਿ ਦੁਖ ਜਾਹਿਂ ॥2॥ |
ਸੰਜਮਿ = ਜੁਗਤੀ ਰਾਹੀਂ ; |
|
॥ ਪਉੜੀ ॥ |
|
ਸੇਵ ਕੀਤੀ ਸੰਤੋਖੀੲˆØੀ ਜਿਨ੍ਹੀ ਸਚੋ ਸਚੁ ਧਿਆਇਆ ॥ |
ਸੇਵ ਕੀਤੀ ਸੰਤੋਖੀੲˆØੀ ਜਿਨ੍ਹੀਂ ਸਚੋ ਸਚੁ ਧਿਆਇਆ ॥ |
|
ਓਨ੍ੀ ਮੰਦੈ ਪੈਰੁ ਨ ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ ॥ |
ਓੁਨ੍ੀਂ ਮੰਦੈ ਪੈਰੁ ਨ ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ ॥ |
|
ਓਨ੍ੀ ਦੁਨੀਆ ਤੋੜੇ ਬੰਧਨਾ ਅੰਨੁ ਪਾਣੀ ਥੋੜਾ ਖਾਇਆ ॥ |
ਓਨ੍ੀਂ ਦੁਨੀਆ ਤੋੜੇ ਬੰਧਨਾ ਅੰਨੁ ਪਾਣੀ ਥੋੜਾ ਖਾਇਆ ॥ |
ਦੁਨੀਆ ਤੋੜੇ ਬੰਧਨਾਂ = ਦੁਨੀਆਂ ਵਿੱਚ ਲੋੜ ਤੋਂ ਵਧ ਬੰਦਸ਼ਾਂ ਵਲੋਂ ਮੁੜ ਪੈਂਦਾ ਹੈ; |
ਤੂੰ ਬਖਸੀਸੀ ਅਗਲਾ ਨਿਤ ਦੇਵਹਿ ਚੜਹਿ ਸਵਾਇਆ ॥ |
ਤੂੰ ਬਖਸ਼ੀਸ਼ੀਂ ਅਗਲਾ ਨਿਤ ਦੇਵਹਿਂ ਚੜਹਿਂ ਸਵਾਇਆ ॥ |
ਬਖਸ਼ੀਸ਼ੀਂ = ਬਖਸ਼ਸ਼ਾਂ ਕਰਨ ਵਾਲਾ ; ਅਗਲਾ =v`fw ; |
ਵਡਿਆਈ ਵਡਾ ਪਾਇਆ ॥7॥ |
ਵਡਿਆਈਂ ਵਡਾ ਪਾਇਆ ॥7॥ |
ਵਡਿਆਈਂ = ਕੀਰਤੀ ਕਰ ਕਰ ਕੇ ; |
|
॥ ਸਲੋਕ ਮਃ 1 ॥ |
|
ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂਹ ॥ |
ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂਹ ॥ |
ਤਟਾਂ = ਨਦੀਆਂ ਦੇ ਕੰਢੇ ; |
ਦੀਪਾਂ ਲੋਆਂ ਮੰਡਲਾਂ ਖੰਡਾਂ ਵਰਭੰਡਾਂਹ ॥ |
ਦੀਪਾਂ ਲੋਆਂ ਮੰਡਲਾਂ ਖੰਡਾਂ ਵਰਭੰਡਾਂਹ ॥ |
ਪੁਰਖਾਂ ਬਿਰਖਾਂ, ਦੀਪਾਂ, ਲੋਕਾਂ ( ਸੁਰਗ, ਮਾਤ ਲੋਕ, ਪਾਤਾਲ ਆਦਿ ), ਮੰਡਲਾਂ ਖੰਡਾਂ, ਅੰਡਜ ਜੇਰਜ ਉਤਭੁਜਾਂ ਆਦਿ ਦੀ ਗਿਣਤੀ, ਅੰਦਾਜ਼ਾ, ਬਾਬਾ ਨਾਨਕ ਕਹਿੰਦੇ ਹਨ ਕਿ ਪ੍ਰਭੂ ਹੀ ਜਾਣਦਾ ਹੈ। |
ਅੰਡਜ ਜੇਰਜ ਉਤਭੁਜਾਂ ਖਾਣੀ ਸੇਤਜਾਂਹ ॥ |
ਅੰਡਜ ਜੇਰਜ ਉਤਭੁਜਾਂ ਖਾਣੀ ਸੇਤਜਾਂਹ ॥ |
|
ਸੋ ਮਿਤਿ ਜਾਣੈ ਨਾਨਕਾ ਸਰਾਂ ਮੇਰਾਂ ਜੰਤਾਹ ॥ |
ਸੋ ਮਿਤਿ ਜਾਣੈ ਨਾਨਕਾ ਸਰਾਂ ਮੇਰਾਂ ਜੰਤਾਂਹ ॥ |
ਮਿਤਿ =ਅੰਦਾਜ਼ਾ ;ਸਰਾਂ ਮੇਰਾਂ = ਸਰੋਵਰਾਂ ਅਤੇ ਮੇਰੂ ਪਹਾੜਾਂ ; |
ਨਾਨਕ ਜੰਤ ਉਪਾਇ ਕੈ ਸੰਮਾਲੇ ਸਭਨਾਹ ॥ |
ਨਾਨਕ ! ਜੰਤ ਉਪਾਇ ਕੈ ਸੰਮਾਲੇ ਸਭਨਾਂਹ ॥ |
ਜਿਸ ਕਰਤੇ ਨੇ ਜੀਵ ਪੈਦਾ ਕੀਤੇ ਹਨ, ਉਹੀ ਸਭ ਨੂੰ ਸੰਭਾਲਦਾ ਹੈ । |
ਜਿਨਿ ਕਰਤੈ ਕਰਣਾ ਕੀਆ ਚਿੰਤਾ ਭਿ ਕਰਣੀ ਤਾਹ ॥ |
ਜਿਨਿ ਕਰਤੈ ਕਰਣਾ ਕੀਆ ਚਿੰਤਾ ਭਿ ਕਰਣੀ ਤਾਂਹ ॥ |
ਜਿਸ ਕਰਤੇ ਨੇ ਜਗਤ ਰਚਨਾ ਕੀਤੀ ਹੈ, ਉਸੇ ਨੂੰ ਇਸ ਰਚਨਾ ਨੂੰ ਸੰਭਾਲਣ ਦਾ ਖਿਆਲ ਹੈ; |
ਸੋ ਕਰਤਾ ਚਿੰਤਾ ਕਰੇ ਜਿਨਿ ਉਪਾਇਆ ਜਗੁ ॥ |
ਸੋ ਕਰਤਾ ਚਿੰਤਾ ਕਰੇ ਜਿਨਿ ਉਪਾਇਆ ਜਗੁ ॥ |
|
ਤਿਸੁ ਜੋਹਾਰੀ ਸੁਅਸਤਿ ਤਿਸੁ ਤਿਸੁ ਦੀਬਾਣੁ ਅਭਗੁ ॥ |
ਤਿਸੁ ਜੋਹਾਰੀ ਸੁਅਸਤਿ ਤਿਸੁ ਤਿਸੁ ਦੀਬਾਣੁ ਅਭਗੁ ॥ |
ਜੋਹਾਰੀ = ਮੈਂ ਪ੍ਰਣਾਮ ਕਰਦਾ ਹਾਂ, ਸਦਕੇ ਜਾਂਦਾ ਹਾਂ ; ਸੁਅਸਤਿ = ਜੈ ਜੈਕਾਰ ਆਖਦਾ ਹਾਂ ; |
ਨਾਨਕ ਸਚੇ ਨਾਮ ਬਿਨੁ ਕਿਆ ਟਿਕਾ ਕਿਆ ਤਗੁ ॥1॥ |
ਨਾਨਕ ! ਸਚੇ ਨਾਮ ਬਿਨੁ ਕਿਆ ਟਿਕਾ ਕਿਆ ਤਗੁ ॥1॥ |
ਕਿਆ ਟਿਕਾ = ਨਾਮ ਤੋਂ ਬਿਨਾਂ ਤਿਲਕ ਅਤੇ ਜਨੇਊ ਬਾਹਰਲੇ ਦਿਖਾਵੇ ਹਨ । |
|
॥ ਮਃ 1 ॥ |
|
ਲਖ ਨੇਕੀਆ ਚੰਗਿਆਈਆ ਲਖ ਪੁੰਨਾ ਪਰਵਾਣੁ ॥ |
ਲਖ ਨੇਕੀਆਂ ਚੰਗਿਆਈਆਂ ਲਖ ਪੁੰਨਾਂ ਪਰਵਾਣੁ ॥ |
ਲਖ ਪੁੰਨ ਦਾਨ ਦੇ ਕੰਮ ਜਿਨ੍ਹਾਂ ਨੂੰ ਲੋਕ ਪਰਵਾਣੁ (ਕਬੂਲ ) ਕਰਦੇ ਹਨ; |
ਲਖ ਤਪ ਉਪਰਿ ਤੀਰਥਾਂ ਸਹਜ ਜੋਗ ਬੇਬਾਣ ॥ |
ਲਖ ਤਪ ਉਪਰਿ ਤੀਰਥਾਂ ਸਹਜ ਜੋਗ ਬੇਬਾਣ ॥ |
ਸਹਜ ਜੋਗ = ਯੋਗ ਅਭਿਆਸ; ਬੇਬਾਣ = ਜੰਗਲਾਂ ਵਿੱਚ; |
ਲਖ ਸੂਰਤਣ ਸੰਗਰਾਮ ਰਣ ਮਹਿ ਛੁਟਹਿ ਪਰਾਣ ॥ |
ਲਖ ਸੂਰਤਣ ਸੰਗਰਾਮ ਰਣ ਮਹਿਂ ਛੁਟਹਿਂ ਪਰਾਣ ॥ |
ਸੂਰਤਣ = ਸੂਰਮਤਾ; ਸੰਗਰਾਮ = ਜੁੱਧ ; |
ਲਖ ਸੁਰਤੀ ਲਖ ਗਿਆਨ ਧਿਆਨ ਪੜੀਅਹਿ ਪਾਠ ਪੁਰਾਣ ॥ |
ਲਖ ਸੁਰਤੀਂ ਲਖ ਗਿਆਨ ਧਿਆਨ ਪੜੀਅਹਿ ਪਾਠ ਪੁਰਾਣ ॥ |
ਸੁਰਤੀਂ = ਧਿਆਨ ਵਿੱਚ, ਕਿਸੇ ਵਸਤੂ ਉਤੇ ਧਿਆਨ ਜੋੜਨਾ ; ਪੜੀਅਹਿ = ਪੜ੍ਹੇ ਜਾਣ ; |
ਜਿਨਿ ਕਰਤੈ ਕਰਣਾ ਕੀਆ ਲਿਖਿਆ ਆਵਣ ਜਾਣੁ ॥ |
ਜਿਨਿ ਕਰਤੈ ਕਰਣਾ ਕੀਆ ਲਿਖਿਆ ਆਵਣ ਜਾਣੁ ॥ |
ਕਰਣਾ = ਰਚਨਾ ਨੂੰ ਰਚਿਆ; |
ਨਾਨਕ ਮਤੀ ਮਿਥਿਆ ਕਰਮੁ ਸਚਾ ਨੀਸਾਣੁ ॥2॥ |
ਨਾਨਕ ! ਮਤੀਂ ਮਿਥਿਆ ਕਰਮੁ ਸਚਾ ਨੀਸ਼ਾਣੁ ॥2॥ |
ਮਤੀਂ ਮਿਥਿਆ = ਮੱਤਾਂ, ਸਿਆਨਪਾਂ; ਮਿਥਿਆ = ਵਿਅਰਥ ; ਕਰਮੁ = ਬਖ਼ਸ਼ਸ਼ ;ਨੀਸ਼ਾਣੁ = ਪਰਵਾਨਾ, ਰਾਹਦਾਰੀ ; |
|
॥ ਪਉੜੀ ॥ |
|
ਸਚਾ ਸਾਹਿਬੁ ਏਕੁ ਤੂੰ ਜਿਨਿ ਸਚੋ ਸਚੁ ਵਰਤਾਇਆ ॥ |
ਸਚਾ ਸਾਹਿਬੁ ਏਕੁ ਤੂੰ ਜਿਨਿ ਸਚੋ ਸਚੁ ਵਰਤਾਇਆ ॥ |
ਏਕੁ ਤੂੰ = ਕੇਵਲ ਇਕ ਤੂੰ ; ਵਰਤਾਇਆ = ਵਰਤਾਰਾ ਕੀਤਾ ਹੈ ; |
ਜਿਸੁ ਤੂੰ ਦੇਹਿ ਤਿਸੁ ਮਿਲੈ ਸਚੁ ਤਾ ਤਿਨ੍ੀ ਸਚੁ ਕਮਾਇਆ ॥ |
ਜਿਸੁ ਤੂੰ ਦੇਹਿਂ ਤਿਸੁ ਮਿਲੈ ਸਚੁ ਤਾਂ ਤਿੰਨ੍ੀ ਸਚੁ ਕਮਾਇਆ ॥ |
|
ਸਤਿਗੁਰਿ ਮਿਲਿਐ ਸਚੁ ਪਾਇਆ ਜਿਨ੍ ਕੈ ਹਿਰਦੈ ਸਚੁ ਵਸਾਇਆ ॥ |
ਸਤਿਗੁਰਿ ਮਿਲਿਐਂ ਸਚੁ ਪਾਇਆ ਜਿਨ੍ ਕੈ ਹਿਰਦੈ ਸਚੁ ਵਸਾਇਆ ॥ |
ਸਤਿਗੁਰਿ = ਗੁਰੂ ਦਾ ਸੱਚਾ ਗਿਆਨ ; |
ਮੂਰਖ ਸਚੁ ਨ ਜਾਣਨ੍ੀ ਮਨਮੁਖੀ ਜਨਮੁ ਗਵਾਇਆ ॥ |
ਮੂਰਖ ਸਚੁ ਨ ਜਾਣਨ੍ੀ ਮਨਮੁਖੀਂ ਜਨਮੁ ਗਵਾਇਆ ॥ |
ਮਨਮੁਖੀਂ = ਗ਼ਆਪਣੇ ਮਨ ਪਿੱਛੇ ਲੱਗ ਕੇ ; |
ਵਿਚਿ ਦੁਨੀਆ ਕਾਹੇ ਆਇਆ ॥8॥ |
ਵਿਚਿ ਦੁਨੀਆਂ ਕਾਹੇ ਆਇਆ ॥8॥ |
ਦੁਨੀਆਂ ਵਿੱਚ ਕਿਉਂ ਆਏ ; |
|
ਸਲੋਕੁ ਮਃ 1 ॥ |
|
ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ ॥ |
ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ ॥ |
ਸਾਥ = ਊਠਾਂ, ਬਲਦਾ ਦੇ ਕਾਫਲੇ ; |
ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ ॥ |
ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ ॥ |
ਬੇੜੀ ਪਾਈਐ = ਬੇੜੀ ਵਿੱਚ ਪਾਈਏ ; ਖਾਤ = ਟੋਏ, ਖਾਤੇ ; |
ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ ॥ |
ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ ॥ |
|
ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ ॥ |
ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ ॥ |
|
ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ ॥1॥ |
ਨਾਨਕ ! ਲੇਖੈ ਇਕ ਗਲ ਹੋਰੁ ਹਉਮੈ ਝਖਣਾਂ ਝਾਖ ॥1॥ |
ਇਕ ਗਲ = ਇਕ ਰਬੀ ਜੱਸ, ਕੀਰਤੀ ਦੀ ਗੱਲ ; ਝਖਣਾਂ ਝਾਖ = ਝਖਾਂ ਮਾਰਨੀਆਂ ; |
|
॥ ਮਃ 1 ॥ |
|
ਲਿਖਿ ਲਿਖਿ ਪੜਿਆ ॥ |
ਲਿਖਿ ਲਿਖਿ ਪੜਿਆ ॥ |
|
ਤੇਤਾ ਕੜਿਆ ॥ |
ਤੇਤਾ ਕੜਿਆ ॥ |
ਕੜਿਆ = ਖਪਿਆ, ਸੜਿਆ, ਕੜਿ੍ਆ |
ਬਹੁ ਤੀਰਥ ਭਵਿਆ ॥ |
ਬਹੁ ਤੀਰਥ ਭਵਿਆਂ ॥ |
|
ਤੇਤੋ ਲਵਿਆ ॥ |
ਤੇਤੋ ਲਵਿਆਂ ॥ |
ਲਉਂ ਲਉਂ ਕਰਦਾ, ਬਹੁਤਾ ਬੋਲਦਾ ਹੈ; |
ਬਹੁ ਭੇਖ ਕੀਆ ਦੇਹੀ ਦੁਖੁ ਦੀਆ ॥ |
ਬਹੁ ਭੇਖ ਕੀਆ ਦੇਹੀ ਦੁਖੁ ਦੀਆ ॥ |
ਭੇਖ = ਪਖੰਡ ; |
ਸਹੁ ਵੇ ਜੀਆ ਅਪਣਾ ਕੀਆ ॥ |
ਸਹੁ ਵੇ ਜੀਆ ਅਪਣਾ ਕੀਆ ॥ |
ਸਹੁ ਵੇ ਜੀਆ = ਹੇ ਜੀਵ! ਸਹਾਰ; |
ਅੰਨੁ ਨ ਖਾਇਆ ਸਾਦੁ ਗਵਾਇਆ ॥ |
ਅੰਨੁ ਨ ਖਾਇਆ ਸਾਦੁ ਗਵਾਇਆ ॥ |
ਸਾਦੁ = ਸੁਆਦ ; |
ਬਹੁ ਦੁਖੁ ਪਾਇਆ ਦੂਜਾ ਭਾਇਆ ॥ |
ਬਹੁ ਦੁਖੁ ਪਾਇਆ ਦੂਜਾ ਭਾਇਆ ॥ |
ਦੂਜਾ ਭਾਇਆ = ਨਾਮ ਤੋਂ ਬਿਨਾ ਕੋਈ ਹੋਰ, ਕੋਈ ਹੋਰ ਰਸਤਾ ਚੰਗਾ ਲੱਗਾ ; |
ਬਸਤ੍ਰ ਨ ਪਹਿਰੈ ॥ |
ਬਸਤ੍ਰ ਨ ਪਹਿਰੈ ॥ |
|
ਅਹਿਨਿਸਿ ਕਹਰੈ ॥ |
ਅਹਿਨਿਸਿ ਕਹਰੈ ॥ |
ਅਹਿ = ਦਿਨ ; ਨਿਸਿ= ਰਾਤ; ਕਹਰੈ = ਦੁਖ ਸਹਾਰਦਾ ਹੈ ; |
ਮੋਨਿ ਵਿਗੂਤਾ ॥ |
ਮੋਨਿ ਵਿਗੂਤਾ ॥ |
ਮੋਨਿ = ਚੁੱਪ ਵਿੱਚ ; ਵਿਗੂਤਾ = ਕੁਰਾਹੇ ਪਿਆ ; |
ਕਿਉ ਜਾਗੈ ਗੁਰ ਬਿਨੁ ਸੂਤਾ ॥ |
ਕਿਉਂ ਜਾਗੈ ਗੁਰ ਬਿਨੁ ਸੂਤਾ ॥ |
ਗੁਰੂ ਦੇ ਗਿਆਨ ਤੋਂ ਬਿਨਾਂ ; |
ਪਗ ਉਪੇਤਾਣਾ ॥ |
ਪਗ ਉਪੇਤਾਣਾ ॥ |
ਉਪੇਤਾਣਾ = ਜੁੱਤੀ ਤੋਂ ਬਗੈਰ ; |
ਅਪਣਾ ਕੀਆ ਕਮਾਣਾ ॥ |
ਅਪਣਾ ਕੀਆ ਕਮਾਣਾ ॥ |
ਅਪਣਾ ਕੀਆ ਕਮਾਣਾ = ਆਪਣਾ ਕੀਤਾ ਹੀ ਪਾਂਦਾ ਹੈ ; ; |
ਅਲੁ ਮਲੁ ਖਾਈ ਸਿਰਿ ਛਾਈ ਪਾਈ ॥ |
ਅਲੁ ਮਲੁ ਖਾਈ ਸਿਰਿ ਛਾਈ ਪਾਈ ॥ |
ਅਲੁ ਮਲੁ = ਗੰਦ ਮੰਦ, ਵਿਸ਼ਟਾ ; ਸਿਰਿ ਛਾਈ = ਸਿਰ ਵਿੱਚ ਸਿਆਹ; |
ਮੂਰਖਿ ਅੰਧੈ ਪਤਿ ਗਵਾਈ ॥ |
ਮੂਰਖਿ ਅੰਧੈ ਪਤਿ ਗਵਾਈ ॥ |
ਮੂਰਖਿ ਅੰਧੈ = ਮੂਰਖ ਨੇ, ਅਗਿਆਨਤਾ ਵਿੱਚ ; |
ਵਿਣੁ ਨਾਵੈ ਕਿਛੁ ਥਾਇ ਨ ਪਾਈ ॥ |
ਵਿਣੁ ਨਾਵੈਂ ਕਿਛੁ ਥਾਇਂ ਨ ਪਾਈ ॥ |
ਵਿਣੁ ਨਾਵੈਂ = ਸਤਿਗੁਰੂ ਵਲੋਂ ਦਰਸਾਏ ਚੰਗੇ ਗੁਣ; ਥਾਇਂ ਨ ਪਾਈ = ਲੇਖੇ ਨਹੀਂ ਪੈਂਦੀ, ਕਬੂਲ ਨਹੀ ਹੁੰਦੀ ; |
ਰਹੈ ਬੇਬਾਣੀ ਮੜੀ ਮਸਾਣੀ ॥ |
ਰਹੈ ਬੇਬਾਣੀਂ ਮੜੀਂ ਮਸਾਣੀਂ ॥ |
ਜੰਗਲਾਂ, ਮੜੀਆਂ ਅਤੇ ਮਸਾਣਾਂ ਆਦਿ ਵਿੱਚ ; |
ਅੰਧੁ ਨ ਜਾਣੈ ਫਿਰਿ ਪਛੁਤਾਣੀ ॥ |
ਅੰਧੁ ਨ ਜਾਣੈ ਫਿਰਿ ਪਛੁਤਾਣੀ ॥ |
ਅੰਧੁ = ਮੂਰਖ ਮਨੁਖ ; |
ਸਤਿਗੁਰੁ ਭੇਟੇ ਸੋ ਸੁਖੁ ਪਾਏ ॥ |
ਸਤਿਗੁਰੁ ਭੇਟੇ ਸੋ ਸੁਖੁ ਪਾਏ ॥ |
ਭੇਟੇ = ਪਰਸੇ ਗਾ, ਮਿਲੇਗਾ ; |
ਹਰਿ ਕਾ ਨਾਮੁ ਮੰਨਿ ਵਸਾਏ ॥ |
ਹਰਿ ਕਾ ਨਾਮੁ ਮੰਨਿ ਵਸਾਏ ॥ |
ਮੰਨਿ = ਮਨ ਵਿੱਚ ; |
ਨਾਨਕ ਨਦਰਿ ਕਰੇ ਸੋ ਪਾਏ ॥ |
ਨਾਨਕ ! ਨਦਰਿ ਕਰੇ ਸੋ ਪਾਏ ॥ |
ਨਦਰਿ =ਬਖਸ਼ਸ਼ ਰਾਹੀਂ ; |
ਆਸ ਅੰਦੇਸੇ ਤੇ ਨਿਹਕੇਵਲੁ ਹਉਮੈ ਸਬਦਿ ਜਲਾਏ ॥2॥ |
ਆਸ ਅੰਦੇਸੇ ਤੇ ਨਿਹਕੇਵਲੁ ਹਉਮੈ ਸਬਦਿ ਜਲਾਏ ॥2॥ |
ਆਸ = ਆਸਾਂ ; ਅੰਦੇਸੇ= ਤੌਖਲੇ, ਚਿੰਤਾ; ਨਿਹਕੇਵਲੁ =ਨਿਰਲੇਪ, ਅਛੋਹ ; |
|
ਪਉੜੀ ॥ |
|
ਭਗਤ ਤੇਰੈ ਮਨਿ ਭਾਵਦੇ ਦਰਿ ਸੋਹਨਿ ਕੀਰਤਿ ਗਾਵਦੇ ॥ |
ਭਗਤ ਭਾਂਵਦੇ ਦਰਿ ਸੋਹਨਿ ਕੀਰਤਿ ਗਾਂਵਦੇ ॥ |
ਤੇਰੈ ਮਨਿ = ਤੇਰੇ ਮਨ ਵਿੱਚ ; ਦਰਿ = ਦਰ 'ਤੇ ; ਸੋਹਨਿ = ਸੋਂਹਦੇ ਹਨ ; ਕੀਰਤਿ = ਜੱਸ ਕਰਦੇ |
ਨਾਨਕ ਕਰਮਾ ਬਾਹਰੇ ਦਰਿ ਢੋਅ ਨ ਲਹਨ੍ੀ ਧਾਵਦੇ ॥ |
ਨਾਨਕ ! ਕਰਮਾ ਬਾਹਰੇ ਦਰਿ ਢੋਅ ਨ ਲਹਨੀ ਧਾਂਵਦੇ ॥ |
ਕਰਮਾ ਬਾਹਰੇ = ਬਖਸ਼ਸ਼ ਹੀਣ, ਕਰਮਹੀਣ ;ਤੇਰੇ ਦਰ 'ਤੇ ਢੋਈ, ਆਸਰਾ ਨਹੀ ਪਾਉਂਦੇ; ਧਾਂਵਦੇ = ਭਟਕਦੇ ਫਿਰਦੇ ਹਨ ; |
ਇਕਿ ਮੂਲੁ ਨ ਬੁਝਨਿ੍ ਆਪਣਾ ਅਣਹੋਦਾ ਆਪੁ ਗਣਾਇਦੇ ॥ |
ਇਕਿ ਮੂਲੁ ਨ ਬੁਝਨਿ੍ ਆਪਣਾ ਅਣਹੋਂਦਾ ਆਪੁ ਗਣਾਇਂਦੇ ॥ |
ਮੂਲੁ = ਮੁੱਢ, ਜੜ੍ਹ, ਪ੍ਰਭੂ ; ਅਣਹੋਦਾ ਆਪੁ ਗਣਾਇਦੇ = ਆਪਣੇ ਆਪ ਨੂੰ ਐਵੇਂ ਹੀ ਵੱਡਾ ਗਣਾਉਂਦੇ ਹਨ ; |
ਹਉ ਢਾਢੀ ਕਾ ਨੀਚ ਜਾਤਿ ਹੋਰਿ ਉਤਮ ਜਾਤਿ ਸਦਾਇਦੇ ॥ |
ਹਉਂ ਢਾਢੀ ਕਾ ਨੀਚ ਜਾਤਿ ਹੋਰਿ ਉਤਮ ਜਾਤਿ ਸਦਾਇਂਦੇ ॥ |
ਢਾਢੀ ਕਾ = ਮਾੜਾ ਜਿਹਾ ਢਿਢੀ, ਗੁਣ ਗਾਉਣ ਵਾਲਾ ; |
ਤਿਨ੍ ਮੰਗਾ ਜਿ ਤੁਝੈ ਧਿਆਇਦੇ ॥ 9॥ |
ਤਿਨ੍ ਮੰਗਾਂ ਜਿ ਤੁਝੈ ਧਿਆਇਂਦੇ ॥ 9॥ |
ਜਿ ਤੁਝੈ = ਜਿਹੜੇ ਤੈਨੂੰ ; |
|
ਸਲੋਕੁ ਮਃ 1 ॥ |
|
ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰੁ ॥ |
ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰੁ ॥ |
ਕੂੜੁ = ਛਲ, ਭਰਮ , ਨਾਸ਼ਵੰਤ ; |
ਕੂੜੁ ਮੰਡਪ ਕੂੜੁ ਮਾੜੀ ਕੂੜੁ ਬੈਸਣਹਾਰੁ ॥ |
ਕੂੜੁ ਮੰਡਪ ਕੂੜੁ ਮਾੜੀ ਕੂੜੁ ਬੈਸਣਹਾਰੁ ॥ |
ਮੰਡਪ = ਸ਼ਾਮਿਆਨੇ ; ਮਾੜੀ = ਮਹੱਲ; |
ਕੂੜੁ ਸੁਇਨਾ ਕੂੜੁ ਰੁਪਾ ਕੂੜੁ ਪੈਨ੍ਣਹਾਰੁ ॥ |
ਕੂੜੁ ਸੁਇਨਾ ਕੂੜੁ ਰੁਪਾ ਕੂੜੁ ਪੈਨ੍ਣਹਾਰੁ ॥ |
ਰੁਪਾ =ਚਾਂਦੀ ; |
ਕੂੜੁ ਕਾਇਆ ਕੂੜੁ ਕਪੜੁ ਕੂੜੁ ਰੂਪੁ ਅਪਾਰੁ ॥ |
ਕੂੜੁ ਕਾਇਆਂ ਕੂੜੁ ਕਪੜੁ ਕੂੜੁ ਰੂਪੁ ਅਪਾਰੁ ॥ |
ਬੇਹੱਦ ਸੋਹਣਾ ਰੂਪ ; |
ਕੂੜੁ ਮੀਆ ਕੂੜੁ ਬੀਬੀ ਖਪਿ ਹੋਏ ਖਾਰੁ ॥ |
ਕੂੜੁ ਮੀਆਂ ਕੂੜੁ ਬੀਬੀ ਖਪਿ ਹੋਏ ਖਾਰੁ ॥ |
ਮੀਆ ਬੀਬੀ = ਪਤੀ, ਪਤਨੀ; ਖਪਿ ਹੋਏ ਖਾਰੁ = ਖਚਿਤ ਹੋ ਕੇ ਖੁਆਰ ਹੁੰਦੇ ਹਨ ; |
ਕੂੜਿ ਕੂੜੈ ਨੇਹੁ ਲਗਾ ਵਿਸਰਿਆ ਕਰਤਾਰੁ ॥ |
ਕੂੜਿ ਕੂੜੈ ਨੇਹੁਂ ਲਗਾ ਵਿਸਰਿਆ ਕਰਤਾਰੁ ॥ |
ਕੂੜਿ = ਛਲ ਵਿੱਚ, ਕੂੜ ਵਿੱਚ ; ਕੂੜੈ = ਕੂੜੇ ਮਨੁਖ ਦਾ ; |
ਕਿਸੁ ਨਾਲਿ ਕੀਚੈ ਦੋਸਤੀ ਸਭੁ ਜਗੁ ਚਲਣਹਾਰੁ ॥ |
ਕਿਸੁ ਨਾਲਿ ਕੀਚੈ ਦੋਸਤੀ ਸਭੁ ਜਗੁ ਚਲਣਹਾਰੁ ॥ |
ਕੀਚੈ ਦੋਸਤੀ = ਦੋਸਤੀ ਕੀਤੀ ਜਾਏ ; ਚਲਣਹਾਰੁ = ਨਾਸ਼ਵੰਤ ; |
ਕੂੜੁ ਮਿਠਾ ਕੂੜੁ ਮਾਖਿਉ ਕੂੜੁ ਡੋਬੇ ਪੂਰੁ ॥ |
ਕੂੜੁ ਮਿਠਾ ਕੂੜੁ ਮਾਖਿਉਂ ਕੂੜੁ ਡੋਬੇ ਪੂਰੁ ॥ |
ਛਲ ਰੂਪ ਸੰਸਾਰ ਬੜਾ ਸ਼ਹਿਦ ਵਾਂਗ ਮਿੱਠਾ ਲੱਗਦਾ ਹੈ, ਜਿਹੜਾ ਜੀਵਨ ਰੂਪ ਬੇੜੀ ਵਿੱਚ ਬੈਠੇ ਪੂਰ ਨੂੰ ਡੋਬਦਾ ਹੈ। |
ਨਾਨਕੁ ਵਖਾਣੈ ਬੇਨਤੀ ਤੁਧੁ ਬਾਝੁ ਕੂੜੋ ਕੂੜੁ ॥1॥ |
ਨਾਨਕੁ ਵਖਾਣੈ ਬੇਨਤੀ ਤੁਧੁ ਬਾਝੁ ਕੂੜੋ ਕੂੜੁ ॥1॥ |
ਨਾਨਕੁ ਵਖਾਣੈ = ਨਾਨਕ ਆਖਦਾ ਹੈ, ਬੇਨਤੀ ਕਰਦਾ ਹੈ ; ਕੂੜੋ ਕੂੜੁ = ਸਭ ਬਿਨਸਨਹਾਰ ਹੈ; |
|
ਮਃ 1 ॥ |
|
ਸਚੁ ਤਾ ਪਰੁ ਜਾਣੀਐ ਜਾ ਰਿਦੈ ਸਚਾ ਹੋਇ ॥ |
ਸਚੁ ਤਾਂ ਪਰੁ ਜਾਣੀਐ ਜਾਂ ਰਿਦੈ ਸਚਾ ਹੋਇ ॥ |
ਸਚੁ = ਅਸਲੀਅਤ ; ਰਿਦੈ = ਹਿਰਦੇ ਵਿੱਚ ; |
ਕੂੜ ਕੀ ਮਲੁ ਉਤਰੈ ਤਨੁ ਕਰੇ ਹਛਾ ਧੋਇ ॥ |
ਕੂੜ ਕੀ ਮਲੁ ਉਤਰੈ ਤਨੁ ਕਰੇ ਹਛਾ ਧੋਇ ॥ |
ਕੂੜ ਕੀ ਮਲੁ = ਛਲ ਦੀ, ਅਗਿਆਨਤਾ ਦੀ ਮੈਲ ; |
ਸਚੁ ਤਾ ਪਰੁ ਜਾਣੀਐ ਜਾ ਸਚਿ ਧਰੇ ਪਿਆਰੁ ॥ |
ਸਚੁ ਤਾਂ ਪਰੁ ਜਾਣੀਐ ਜਾਂ ਸਚਿ ਧਰੇ ਪਿਆਰੁ ॥ |
ਸਚਿ = ਸੱਚ ਵਿੱਚ, ਅਸਲੀਅਤ ਹਿਰਦੇ ਵਿੱਚ ਵੱਸੇ ; |
ਨਾਉ ਸੁਣਿ ਮਨੁ ਰਹਸੀਐ ਤਾ ਪਾਏ ਮੋਖ ਦੁਆਰੁ ॥ |
ਨਾਉਂ ਸੁਣਿ ਮਨੁ ਰਹਸੀਐ ਤਾਂ ਪਾਏ ਮੋਖ ਦੁਆਰੁ ॥ |
ਰਹਸੀਐ = ਖਿੜ ਪੈਂਦਾ ਹੈ, ਪ੍ਰਸੰਨ ਹੋ ਜਾਂਦਾ ਹੈ ; ਮੋਖ ਦੁਆਰੁ = ਮੁਕਤੀ ਦਾ ਦਰ ; |
ਸਚੁ ਤਾ ਪਰੁ ਜਾਣੀਐ ਜਾ ਜੁਗਤਿ ਜਾਣੈ ਜੀਉ ॥ |
ਸਚੁ ਤਾ ਪਰੁ ਜਾਣੀਐਂ ਜਾਂ ਜੁਗਤਿ ਜਾਣੈ ਜੀਉ ॥ |
ਜੁਗਤਿ =ਜੀਵਨ ਢੰਗ, ਜਾਚ ; ਜੀਉ = ਜੀਵਨ ਦਾ ; |
ਧਰਤਿ ਕਾਇਆ ਸਾਧ ਕੈ ਵਿਚਿ ਦੇਇ ਕਰਤਾ ਬੀਉ ॥ |
ਧਰਤਿ ਕਾਇਆਂ ਸਾਧ ਕੈ ਵਿਚਿ ਦੇਇ ਕਰਤਾ ਬੀਉ ॥ |
ਕਾਇਆਂ ਰੂਪ ਧਰਤੀ ਨੂੰ ਸਵਾਰ ਕੇ; |
ਸਚੁ ਤਾ ਪਰੁ ਜਾਣੀਐ ਜਾ ਸਿਖ ਸਚੀ ਲੇਇ ॥ |
ਸਚੁ ਤਾਂ ਪਰੁ ਜਾਣੀਐ ਜਾਂ ਸਿੱਖ ਸਚੀ ਲੇਇ ॥ |
ਸਿਖ = ਸਿੱਖਆ ; |
ਦਇਆ ਜਾਣੇ ਜੀਅ ਕੀ ਕਿਛੁ ਪੁੰਨੁ ਦਾਨੁ ਕਰੇਇ ॥ |
ਦਇਆ ਜਾਣੇ ਜੀਅ ਕੀ ਕਿਛੁ ਪੁੰਨੁ ਦਾਨੁ ਕਰੇਇ ॥ |
ਜੀਵਾਂ ਉਤੇ ਦਇਆ ਕਰੇ ਅਤੇ ਨਿਰਲੇਪਤਾ ਵਿੱਚ ਕਿਸੇ ਲੋੜਵੰਦ ਦੀ ਮਦਦ ਕਰੇ; |
ਸਚੁ ਤਾਂ ਪਰੁ ਜਾਣੀਐ ਜਾ ਆਤਮ ਤੀਰਥਿ ਕਰੇ ਨਿਵਾਸੁ ॥ |
ਸਚੁ ਤਾਂ ਪਰੁ ਜਾਣੀਐ ਜਾਂ ਆਤਮ ਤੀਰਥਿ ਕਰੇ ਨਿਵਾਸੁ ॥ |
ਆਤਮ ਤੀਰਥਿ = ਆਤਮ ਰੂਪ ਤੀਰਥ ਉਤੇ ; |
ਸਤਿਗੁਰੂ ਨੋ ਪੁਛਿ ਕੈ ਬਹਿ ਰਹੈ ਕਰੇ ਨਿਵਾਸੁ ॥ |
ਸਤਿਗੁਰੂ ਨੋ ਪੁਛਿ ਕੈ ਬਹਿ ਰਹੈ ਕਰੇ ਨਿਵਾਸੁ ॥ |
ਬਹਿ ਰਹੈ ਕਰੇ ਨਿਵਾਸੁ =ਬਾਹਰ ਤੀਰਥਾਂ ਆਦਿ ਨੂੰ ਛੱਡ ਕੇ, ਮਨ ਨੂੰ ਟਿਕਾਉ ਵਿੱਚ ਲਿਆ ਕੇ ਬੈਠੇ ; |
ਸਚੁ ਸਭਨਾ ਹੋਇ ਦਾਰੂ ਪਾਪ ਕਢੈ ਧੋਇ ॥ |
ਸਚੁ ਸਭਨਾਂ ਹੋਇ ਦਾਰੂ ਪਾਪ ਕਢੈ ਧੋਇ ॥ |
ਸਚੁ ਸਭਨਾਂ = ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਭੂ ਟਿਕਿਆ ਹੈ, ਉਨ੍ਹਾਂ ਲਈ ਸੱਚਾ ਪ੍ਰਭੂ ਹੀ, ਦਾਰੂ =ਇਲਾਜ ; |
ਨਾਨਕੁ ਵਖਾਣੈ ਬੇਨਤੀ ਜਿਨ ਸਚੁ ਪਲੈ ਹੋਇ ॥2॥ |
ਨਾਨਕੁ ਵਖਾਣੈ ਬੇਨਤੀ ਜਿਨ ਸਚੁ ਪਲੈ ਹੋਇ ॥2॥ |
|
|
ਪਉੜੀ॥ |
|
ਦਾਨੁ ਮਹਿੰਡਾ ਤਲੀ ਖਾਕੁ ਜੇ ਮਿਲੈ ਤ ਮਸਤਕਿ ਲਾਈਐ ॥ |
ਦਾਨੁ ਮਹਿੰਡਾ ਤਲੀ ਖਾਕੁ ਜੇ ਮਿਲੈ ਤ ਮਸਤਕਿ ਲਾਈਐ ॥ |
ਦਾਨੁ ਮਹਿੰਡਾ - ਮੇਰੇ ਵਾਸਤੇ ਦਾਨ ; ਤਲੀ ਖਾਕੁ = ਚਰਨ ਧੂੜ ; ਸਤਿਗੁਰੂ ਦਾ ਸ਼ਬਦ ਰੂਪ ਗਿਆਨ ; |
ਕੂੜਾ ਲਾਲਚੁ ਛਡੀਐ ਹੋਇ ਇਕ ਮਨਿ ਅਲਖੁ ਧਿਆਈਐ ॥ |
ਕੂੜਾ ਲਾਲਚੁ ਛਡੀਐ ਹੋਇ ਇਕ ਮਨਿ ਅਲਖੁ ਧਿਆਈਐ ॥ |
ਵਲ ਛਲ ਵਾਲਾ ਲਾਲਚ ਛੱਡ ਕੇ, ਟਿਕ ਕੇ, ਅਦ੍ਰਿਸ਼ਟ ਪ੍ਰਭੂ ਦੇ (ਗੁਣਾਂ ) ਨੂੰ ਹਿਰਦੇ ਵਿੱਚ ਟਿਕਾਈਏ; |
ਫਲੁ ਤੇਵਹੋ ਪਾਈਐ ਜੇਵੇਹੀ ਕਾਰ ਕਮਾਈਐ ॥ |
ਫਲੁ ਤੇਵਹੋ ਪਾਈਐ ਜੇਵੇਹੀ ਕਾਰ ਕਮਾਈਐ ॥ |
ਤੇਵਹੋ =ਤੈਸਾ ਹੀ ; ਜੇਵੇਹੀ = ਜਿਹੋ ਜਿਹੀ ; |
ਜੇ ਹੋਵੈ ਪੂਰਬਿ ਲਿਖਿਆ ਤਾ ਧੂੜਿ ਤਿਨ੍ਾ ਦੀ ਪਾਈਐ ॥ |
ਜੇ ਹੋਵੈ ਪੂਰਬਿ ਲਿਖਿਆ ਤਾਂ ਧੂੜਿ ਤਿਨ੍ਾਂ ਦੀ ਪਾਈਐ ॥ |
ਪੂਰਬਿ ਲਿਖਿਆ = ਪਹਿਲਾਂ ਤੋਂ ਬਣੇ ਸੰਸਕਾਰਾਂ ਦੇ ਲੇਖ ; ਧੂੜਿ ਤਿਨ੍ਾਂ = ਪ੍ਰਭੂ ਦੇ ਪਿਆਰਿਾਆਂ ਕੋਲੋਂ ਸ਼ਬਦ ਗੁਰੂ ਦੀ ਸਿੱਖਿਆ ; |
ਮਤਿ ਥੋੜੀ ਸੇਵ ਗਵਾਈਐ ॥10॥ |
ਮਤਿ ਥੋੜੀ ਸੇਵ ਗਵਾਈਐ ॥10॥ |
ਮਤਿ ਥੋੜੀ = ਅਲਪ ਬੁੱਧੀ ਕਾਰਨ ਕੀਤੀ ਸੇਵਾ ਗਵਾ ਲਈ ਦੀ ਹੈ ; |
|
ਸਲੋਕੁ ਮਃ 1 ॥ |
|
ਸਚਿ ਕਾਲੁ ਕੂੜੁ ਵਰਤਿਆ ਕਲਿ ਕਾਲਖ ਬੇਤਾਲ ॥ |
ਸਚਿ ਕਾਲੁ ਕੂੜੁ ਵਰਤਿਆ ਕਲਿ ਕਾਲਖ ਬੇਤਾਲ ॥ |
ਸਚਿ = ਸੱਚ ਦਾ ; ਸੱਚ ਬਾਰੇ ਅਸਲੀਅਤ ਦੀ ਪਰਖ ਨਹੀਂ ਰਹੀ; ਕਾਲੁ = ਕਲਜੁਗ ਦਾ ; ਕਲਿ ਕਾਲਖ=ਕਲਜੁਗ ਵਿੱਚ ਪਾਪਾਂ ਦੀ ਕਾਲਖ ; ਬੇਤਾਲ = ਭੁਤਨੇ ਬਣੇ ਹਾਂ; |
ਬੀਉ ਬੀਜਿ ਪਤਿ ਲੈ ਗਏ ਅਬ ਕਿਉ ਉਗਵੈ ਦਾਲਿ ॥ |
ਬੀਉ ਬੀਜਿ ਪਤਿ ਲੈ ਗਏ ਅਬ ਕਿਉਂ ਉਗਵੈ ਦਾਲਿ ॥ |
ਬੀਉ = ਨਾਮ ਰੂਪ ਬੀਜ ;ਬੀਜਿ = ਪ੍ਰਭੂ ਦੇ ਨਾਮ ਦਾ ਬੀਜ ਬੀਜ ਕੇ ; ਮਾਇਆ ਮੋਹ , ਦਵੈਤ ਕਾਰਨ, ਪਾਪਾਂ ਦੀ ਕਾਲਖ ਕਾਰਨ ਮਨ ਦੁਚਿੱਤੇਪਨ ਹੈ ; ਨਾਮ ਦਾ ਰੰਗ ਕਿਵੇਂ ਚੜ੍ਹੇ; |
ਜੇ ਇਕੁ ਹੋਇ ਤ ਉਗਵੈ ਰੁਤੀ ਹੂ ਰੁਤਿ ਹੋਇ ॥ |
ਜੇ ਇਕੁ ਹੋਇ ਤਂ ਉਗਵੈ ਰੁਤੀਂ ਹੂੰ ਰੁਤਿ ਹੋਇ ॥ |
ਜੇ ਇਕੁ ਹੋਇ = ਜੇ ਪ੍ਰਭੂ ਦਾ ਨਾਮ ਬੀਜ ਦਲਿਆ ਮਲਿਆ ਨਾ ਹੋਵੇ ਤਾਂ ਉਸਨੂੰ ਫਲ ਲੱਗੇਗਾ; ਰੁਤੀਂ ਹੂੰ ਰੁਤਿ = ਰੁੱਤਾਂ ਵਿਚੋਂ ਚੰਗੀ ਰੁੱਤ, ਭਾਵ ਧਰਮ ਤਾਂ ਹੀ ਪ੍ਰਫੁਲਤ ਹੁੰਦਾ ਹੈ, ਜੇ ਹਾਲਾਤ ਠੀਕ ਹੋਣ; |
ਨਾਨਕ ਪਾਹੈ ਬਾਹਰਾ ਕੋਰੈ ਰੰਗੁ ਨ ਸੋਇ ॥ |
ਨਾਨਕ ! ਪਾਹੈ ਬਾਹਰਾ ਕੋਰੈ ਰੰਗੁ ਨ ਸੋਇ ॥ |
ਪ੍ਰਭੂ ਭੈ ਅਤੇ ਉਦਮ ਦੀ ਪਾਹ ਲੱਗਣ ਦੇ ਬਗੈਰ ; ਕੋਰੈ ਰੰਗੁ ਨ ਸੋਇ = ਲਗਣ ਦੇ ਬਗੈਰ ਮਨ ਨੂੰ ਰਬ ਦਾ ਪੱਕਾ ਰੰਗ ਨਹੀ ਚੜ੍ਹਦਾ ; |
ਭੈ ਵਿਚਿ ਖੁੰਬਿ ਚੜਾਈਐ ਸਰਮੁ ਪਾਹੁ ਤਨਿ ਹੋਇ ॥ |
ਭੈ ਵਿਚਿ ਖੁੰਬਿ ਚੜਾਈਐ ਸਰਮੁ ਪਾਹੁ ਤਨਿ ਹੋਇ ॥ |
ਖੁੰਬਿ = ਧੋਬੀ ਦਾ ਉਹ ਭਾਂਡਾ ਜਿਸ ਵਿੱਚ ਖਾਰ, ਸਾਬੁਨ ਪਾ ਕੇ ਕਾੜ੍ਹਿਆ ਜਾਂਦਾ ਹੈ; ਸਰਮੁ ਪਾਹੁ ਤਨਿ = ਤਨ ਵਿੱਚ ਪ੍ਰਭੂ ਭੈ ਅਤੇ ਮਿਹਨਤ ਦੀ ਪਾਹ (ਲਗਣ ); |
ਨਾਨਕ ਭਗਤੀ ਜੇ ਰਪੈ ਕੂੜੈ ਸੋਇ ਨ ਕੋਇ ॥1॥ |
ਨਾਨਕ ! ਭਗਤੀ ਜੇ ਰਪੈ ਕੂੜੈ ਸੋਇ ਨ ਕੋਇ ॥1॥ |
ਭਗਤੀ ਜੇ ਰਪੈ = ਜੇ ਪ੍ਰਭੂ ਭਗਤੀ ਰੰਗਿਆ ਹੋਵੇ ; ਕੂੜੈ ਸੋਇ ਕੋਇ= ਕੂੜ ( ਵਲ ਛਲ ) ਦੀ ਖਬਰ ਮਨ ਦੇ ਨੇੜੇ ਨਹੀਂ ਆਉਂਦੀ ;; |
|
ਮਃ 1 ॥ |
|
ਲਬੁ ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰੁ ॥ |
ਲਬੁ ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰੁ ॥ |
ਲਬੁ = ਜੀਭ ਦਾਚਸਕਾ ; ਮਹਤਾ = ਵਜ਼ੀਰ ; ਸਿਕਦਾਰੁ = ਚੌਧਰੀ ; |
ਕਾਮੁ ਨੇਬੁ ਸਦਿ ਪੁਛੀਐ ਬਹਿ ਬਹਿ ਕਰੇ ਬੀਚਾਰੁ ॥ |
ਕਾਮੁ ਨੇਬੁ ਸਦਿ ਪੁਛੀਐ ਬਬੁਲਾ ਕੇ ਸਲਾਹ ਲਈ ਬਹਿ ਕੇ ਵਿਚਾਰ (ਸਾਲਾਹ ) ਕਰਦੇ ਹਨ ;। |
ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ ॥ |
ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ ॥ |
ਭਾਹਿ = ਤ੍ਰਿਸ਼ਨਾ ਦੀ ਅੱਗ ; ਭਰੇ ਮੁਰਦਾਰੁ= ਅਗਿਆਨ ਪਰਜਾ ਚੱਟੀ ਭਰਦੀ ਹੈ; |
ਗਿਆਨੀ ਨਚਹਿ ਵਾਜੇ ਵਾਵਹਿ ਰੂਪ ਕਰਹਿ ਸੀਗਾਰੁ ॥ |
ਗਿਆਨੀ ਨਚਹਿਂ ਵਾਜੇ ਵਾਵਹਿਂ ਰੂਪ ਕਰਹਿਂ ਸੀਗਾਰੁ ॥ |
ਗਿਆਨੀ = ਉਪਦੇਸ਼ ਕਰਨ ਵਾਲੇ ; ਕਰਹਿਂ ਸੀਗਾਰੁ = ਭੇਖ ਵਟਾਂਦੇ ਹਨ |
;
ਊਚੇ ਕੂਕਹਿ ਵਾਦਾ ਗਾਵਹਿ ਜੋਧਾ ਕਾ ਵੀਚਾਰੁ ॥ |
ਊਚੇ ਕੂਕਹਿਂ ਵਾਦਾਂ ਗਾਵਹਿਂ ਜੋਧਾਂ ਕਾ ਵੀਚਾਰੁ ॥ |
ਵਾਦਾਂ = ਸੂਰਮਗੱਤੀ ਦੀਆਂ ਲੜਾਈਆਂ ਝਗੜੇ ; ਜੋਧਾਂ ਕਾ ਵੀਚਾਰੁ = ਸੂਰਮਿਆਂ ਦੀਆਂ ਵਾਰਤਾਂ ਦੀ ਵੀਚਾਰ ਕਰਦੇ ਹਨ ; |
ਮੂਰਖ ਪੰਡਿਤ ਹਿਕਮਤਿ ਹੁਜਤਿ ਸੰਜੈ ਕਰਹਿ ਪਿਆਰੁ ॥ |
ਮੂਰਖ ਪੰਡਿਤ ਹਿਕਮਤਿ ਹੁਜਤਿ ਸੰਜੈ ਕਰਹਿਂ ਪਿਆਰੁ ॥ |
ਮੂਰਖ ਬਣੇ ਪੰਡਿਤ, ਚਲਾਕੀਆਂ ਅਤੇ ਦਲੀਲਾਂ ਦੇਂਦੇ ਹਨ ਅਤੇ ਮਨ ਵਿੱਚ ਮਾਇਆ ਇਕੱਠੀ ਕਰਨ ਦਾ ਪਿਆਰ ਹੈ; |
ਧਰਮੀ ਧਰਮੁ ਕਰਹਿ ਗਾਵਾਵਹਿ ਮੰਗਹਿ ਮੋਖ ਦੁਆਰੁ ॥ |
ਧਰਮੀ ਧਰਮੁ ਕਰਹਿਂ ਗਾਵਾਵਹਿਂ ਮੰਗਹਿਂ ਮੋਖ ਦੁਆਰੁ ॥ |
ਧਰਮੀ ਮਨ ਵਿੱਚ ਮੁਕਤੀ ਦੀ ਕਾਮਨਾ ਰੱਖਦੇ ਹਨ ਅਤੇ ਸਭ ਕੁਝ ਗਵਾ ਬੈਠਦੇ ਹਨ ; |
ਜਤੀ ਸਦਾਵਹਿ ਜੁਗਤਿ ਨ ਜਾਣਹਿ ਛਡਿ ਬਹਹਿ ਘਰ ਬਾਰੁ ॥ |
ਜਤੀ ਸਦਾਵਹਿਂ ਜੁਗਤਿ ਨ ਜਾਣਹਿਂ ਛਡਿ ਬਹਹਿਂ ਘਰ ਬਾਰੁ ॥ |
ਜਤੀ ਬਨਣ ਦਾ ਢੰਗ ਆਉਂਦਾ ਨਹੀਂ ਪਰ ਘਰ ਬਾਹਰ ਛੱਡ ਬੈਠਦੇ ਹਨ ; |
ਸਭੁ ਕੋ ਪੂਰਾ ਆਪੇ ਹੋਵੈ ਘਟਿ ਨ ਕੋਈ ਆਖੈ ॥ |
ਸਭੁ ਕੋ ਪੂਰਾ ਆਪੇ ਹੋਵੈ ਘਟਿ ਨ ਕੋਈ ਆਖੈ ॥ |
ਕੋਈ ਆਪਣੇ ਆਪ ਨੂੰ ਘਟ ਨਹੀ ਅਖਵਾਉਣਾ ਚਾਹੁੰਦਾ । |
ਪਤਿ ਪਰਵਾਣਾ ਪਿਛੈ ਪਾਈਐ ਤਾ ਨਾਨਕ ਤੋਲਿਆ ਜਾਪੈ ॥2॥ |
ਪਤਿ ਪਰਵਾਣਾ ਪਿਛੈ ਪਾਈਐ ਤਾਂ ਨਾਨਕ ! ਤੋਲਿਆ ਜਾਪੈ ॥2॥ |
ਉਹੀ ਮਨੁਖ ਊਣਤਾ -ਰਹਿਤ ਹੈ ਜਿਸ ਨੂੰ ਪ੍ਰਭੂ ਦਰਗਾਹ ਵਿੱਚ ਆਦਰ ਮਿਲੇ। |
|
ਮਃ 1 ॥ |
|
ਵਦੀ ਸੁ ਵਜਗਿ ਨਾਨਕਾ ਸਚਾ ਵੇਖੈ ਸੋਇ ॥ |
ਵਦੀ ਸੁ ਵਜਗਿ ਨਾਨਕਾ ਸਚਾ ਵੇਖੈ ਸੋਇ ॥ |
ਵਦੀ ਸੁ ਵਜਗਿ = ਰੱਬੀ ਨਿਯਮ ਵਿੱਚ ਨੀਅਤ ਹੋਈ, ਪਰਗਟ ਹੋਵੇਗੀ; ਸਦਾ ਥਿਰ ਰਹਿਣ ਵਾਲਾ ਪ੍ਰਭੂ ਸਭਨਾਂ ਦੀ ਸੰਭਾਲ ਕਰਦਾ ਹੈ ; |
ਸਭਨੀ ਛਾਲਾ ਮਾਰੀਆ ਕਰਤਾ ਕਰੇ ਸੁ ਹੋਇ ॥ |
ਸਭਨੀਂ ਛਾਲਾਂ ਮਾਰੀਆਂ ਕਰਤਾ ਕਰੇ ਸੁ ਹੋਇ ॥ |
ਸਭਨੀਂ ਛਾਲਾਂ ਮਾਰੀਆਂ = ਸਾਰਿਆਂ ਨੇ ਆਪਣਾ ਜ਼ੋਰ ਲਾਇਆ ਹੈ ; ਪਰ ਪ੍ਰਭੂ ਅਪਣੇ ਨਿਯਮ ਜੋ ਕਰਦਾ ਹੈ ਉਹੀ ਹੁੰਦਾ ਹੈ ; |
ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇ ॥ |
ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇਂ ॥ |
ਅਗੈ= ਆਮ ਖਿਆਲ ਅਨੁਸਾਰ ਉਥੇ ਜਿਥੇ ਮਰਨ ਪਿਛੋਂ ਜਾਈਦਾ ਹੈ ; ਪ੍ਰੰਤੂ ਅਅੱਗੇ ਕੋਓ ਉੱਚੀ ਨਿਵੀਂ ਜਤਾ ਨਾ ਜ਼ੋਰ ਚਲਦਾ ਹੈ, ਕਿਉਂਕਿ ਅੱਗੇ ਤਾਂ ਸਾਰੇ ਜੀਅ ਨਵੇਂ ਹਨ ; |
ਜਿਨ ਕੀ ਲੇਖੈ ਪਤਿ ਪਵੈ ਚੰਗੇ ਸੇਈ ਕੇਇ ॥3॥ |
ਜਿਨ ਕੀ ਲੇਖੈ ਪਤਿ ਪਵੈ ਚੰਗੇ ਸੇਈ ਕੇਇ ॥3॥ |
ਚੰਗੇ ਸੇਈ ਕੇਇ = ਉਹੀ ਕੋਈ ਕੋਈ ਜੀਵਾਂ ਨੂੰ ਆਦਰ ਮਿਲਦਾ ਜਿਨ੍ਹਾਂ ਨੂੰ ਲੇਖਾ ਹੋਣ ਆਦਰ ਮਿਲਦਾ ਹੈ । |
|
ਪਉੜੀ ॥ |
|
ਧੁਰਿ ਕਰਮੁ ਜਿਨਾ ਕਉ ਤੁਧੁ ਪਾਇਆ ਤਾ ਤਿਨੀ ਖਸਮੁ ਧਿਆਇਆ ॥ |
ਧੁਰਿ ਕਰਮੁ ਜਿਨ੍ਹਾਂ ਕਉ ਤੁਧੁ ਪਾਇਆ ਤਾਂ ਤਿਨੀ ਖਸਮੁ ਧਿਆਇਆ ॥ |
ਧੁਰਿ ਕਰਮੁ = ਮੁੱਢ ਤੋਂ ਬਖ਼ਸ਼ਸ਼; ਤੁਧੁ ਪਾਇਆ = ਤੈਨੂੰ, ਹੇ ਪ੍ਰਭੂ, ਪਾ ਲਿਆ ਹੈ ; |
ਏਨਾ ਜੰਤਾ ਕੈ ਵਸਿ ਕਿਛੁ ਨਾਹੀ ਤੁਧੁ ਵੇਕੀ ਜਗਤੁ ਉਪਾਇਆ ॥ |
ਏਨਾ ਜੰਤਾ ਕੈ ਵਸਿ ਕਿਛੁ ਨਾਹੀ ਤੁਧੁ ਵੇਕੀ ਜਗਤੁ ਉਪਾਇਆ ॥ |
ਤੁਧੁ ਵੇਕੀ =ਤੂੰ, ਹੇ ਪ੍ਰਭੂ, ਕਈ ਰੰਗਾਂ ਦਾ, ਤਰ੍ਹਾਂ ਦਾ, |
ਇਕਨਾ ਨੋ ਤੂੰ ਮੇਲਿ ਲੈਹਿ ਇਕਿ ਆਪਹੁ ਤੁਧੁ ਖੁਆਇਆ ॥ |
ਇਕਨਾ ਨੋ ਤੂੰ ਮੇਲਿ ਲੈਹਿਂ ਇਕਿ ਆਪਹੁਂ ਤੁਧੁ ਖੁਆਇਆ ॥ |
ਆਪਹੁਂ ਤੁਧੁ ਖੁਆਇਆ= ਆਪਣੇ ਆਪ ਤੋਂ ਖੁੰਝਾਏ ਹੋਏ ਨੇ, ਪਰ੍ਹੇ ਕੀਤੇ ਹਨ ; |
ਗੁਰ ਕਿਰਪਾ ਤੇ ਜਾਣਿਆ ਜਿਥੈ ਤੁਧੁ ਆਪੁ ਬੁਝਾਇਆ ॥ |
ਗੁਰ ਕਿਰਪਾ ਤੇ ਜਾਣਿਆਂ ਜਿਥੈ ਤੁਧੁ ਆਪੁ ਬੁਝਾਇਆ ॥ |
ਜਾਣਿਆਂ = ਤੈਨੂੰ ਜਾਣ ਲਿਆ ਹੈ ; ਜਿਥੈ = ਜਿਨ੍ਹਾਂ ਨੂੰ ; ਤੁਧੁ ਆਪੁ ਬੁਝਾਇਆ = ਤੂੰ , ਹੇ ਪ੍ਰਭੂ, ਆਪ ਸਮਝਾਅ ਦਿੱਤਾ ( ਪੱਲੇ ਪਾ ਦਿੱਤਾ ) ਹੈ ; |
ਸਹਜੇ ਹੀ ਸਚਿ ਸਮਾਇਆ ॥11॥ |
ਸਹਜੇ ਹੀ ਸਚਿ ਸਮਾਇਆ ॥11॥ |
ਸਹਜੇ ਹੀ ਸਚਿ ਸਮਾਇਆ= ਸੁੱਤੇ ਸਿੱਧ ਹੀ, ਸੱਚ ਵਿੱ ਲੀਣ ਕਰ ਲਿਆ ਹੈ ; |
|
|
|
|
ਆਸਾ ਦੀ ਵਾਰ ਦਾ ਰਹਿੰਦਾ ਹਿੱਸਾ ਭਾਗ 3 ਵਿੱਚ ਪੜ੍ਹੋ। |
|
|
|
|